Categories
ਸਿੱਖ ਿੲਤਿਹਾਸ

⛳ *ਨਿੱਕੀਆਂ ਜ਼ਿੰਦਾਂ ਵੱਡਾ ਸਾਕਾ⛳* ਗੌਰਵਮਈ ਸ਼ਹੀਦੀ ਸਾਕੇ ਦਾ ਛੇਵਾਂ ਦਿਨ

⛳ *ਨਿੱਕੀਆਂ ਜ਼ਿੰਦਾਂ ਵੱਡਾ ਸਾਕਾ⛳*

ਗੌਰਵਮਈ ਸ਼ਹੀਦੀ ਸਾਕੇ ਦਾ ਛੇਵਾਂ ਦਿਨ

*📜 ਅੱਜ ਦੇ ਦਿਨ ਦਾ ਇਤਿਹਾਸ📜*

*ਮਿਤੀ: ੧੧ ਪੋਹ (26 ਦਸੰਬਰ, 2018)*

🗓 ਅੱਜ ਦੇ ਦਿਨ, ਸਾਹਿਬਜ਼ਾਦਿਆਂ 👳👳 ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ।

🔸ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਵੀ ਦਿੱਤੇ ਪਰ ਉਹ ਨਿੱਕੀਆਂ ਜ਼ਿੰਦਾਂ ਅਡੋਲ ਰਹੀਆਂ।

🔸 ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ🥛 ਪਿਲਾਉਣ ਦੀ ਮਹਾਨ ਸੇਵਾ ਜਾਰੀ ਰੱਖੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸਨੇ ਆਪਣੀ ਘਰਵਾਲੀ ਦੇ ਗਹਿਣੇ 💍👝 ਅਤੇ ਘਰ 🏘 ਤੱਕ ਵੇਚ ਦਿੱਤਾ।

🔸ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨਾਲ ਠੰਢੇ ਬੁਰਜ ਵਿਚ ਰਹੇ।

🙏ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਨੇ ਵਜ਼ੀਰ ਖਾਨ ਦੇ ਲਾਲਚ ਅਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਅਤੇ ਅਡੋਲ ਰਹੇ, ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ।

🙏ਆਓ ਅੱਜ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਵੀ ਮਾਤਾ ਗੁਜਰ ਕੌਰ ਜੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਵਿਚ ਬੱਚਿਆਂ ਦੀ ਸੁਚੱਜੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਜੋ ਸਾਡੇ ਬੱਚੇ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਗੁਰੂ ਕੌਮ ਦੀ ਸੇਵਾ ਲਈ ਆਪਾ ਵਾਰਨ ਲਈ ਤਿਆਰ ਬਰ ਤਿਆਰ ਹੋ ਸਕਣ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

📹 ਇਸ ਸੰਦਰਭ ਵਿਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੀਡਿਓ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ। ਅੱਜ ਦੇ ਇਤਿਹਾਸ ਦਾ ਵੀਡੀਓ ਕਲਿੱਪ ਦੇਖੋ ਜੀ :👇🏻👇🏻

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

📱 *+91-82880-10531/32*

📧 *atampargas@gmail.com*

🖥 *www.atampargas.org*

🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*

Categories
ਸਿੱਖ ਿੲਤਿਹਾਸ

📚 *ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ 📚

📚 *ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ 📚*

*ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ*

🗓 *ਮਿਤੀ:* ਦਸੰਬਰ 26-28, 2018 (ਬੁੱਧਵਾਰ- ਸ਼ੁਕਰਵਾਰ)

🏡 *ਸਥਾਨ:* ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, (ਮੇਨ ਗੇਟ ਦੇ ਸੱਜੇ ਪਾਸੇ)

🕰 *ਸਮਾਂ:* ਸਵੇਰ 9:00 ਤੋਂ ਸ਼ਾਮ 5:00 ਵਜੇ

📚 *ਨਰਸਰੀ ਤੋਂ ਨੌਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਕੀਤੀ ਆਤਮ ਪਰਗਾਸ ਪੁਸਤਕ ਸੀਰੀਜ਼ ਦੇਸ਼ ਵਿਦੇਸ਼ ਦੇ 300 ਤੋਂ ਵੱਧ ਸਕੂਲਾਂ ਦੇ ਸਿਲੇਬਸ ਦਾ ਸ਼ਿੰਗਾਰ ਹੈ।*

🙏 ਪਰਿਵਾਰ ਨਾਲ ਬੱਚਿਆਂ ਸਹਿਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

📱 *+91-82880-10531/32*

📧 *atampargas@gmail.com*

🖥 *www.atampargas.org*

🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*

Categories
ਸਿੱਖ ਿੲਤਿਹਾਸ

⛳ *ਅੱਜ ਤੋਂ ਸਿੱਖ ਇਤਿਹਾਸ ਦਾ ਗੌਰਵਮਈ ਸ਼ਹੀਦੀ ਹਫ਼ਤਾ ਸ਼ੁਰੂ ਹੋ ਰਿਹਾ ਹੈ।*

⛳ *ਅੱਜ ਤੋਂ ਸਿੱਖ ਇਤਿਹਾਸ ਦਾ ਗੌਰਵਮਈ ਸ਼ਹੀਦੀ ਹਫ਼ਤਾ ਸ਼ੁਰੂ ਹੋ ਰਿਹਾ ਹੈ।* ਇਸ ਸੰਦਰਭ ਵਿਚ *ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ* ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿਲਸਿਲੇਵਾਰ 📹 *ਇਤਿਹਾਸ ਅਤੇ ਵੀਡੀਓ ਕਲਿੱਪ ਸਾਂਝਾ ਕੀਤਾ ਜਾਵੇਗਾ।* ਇਸ ਇਤਿਹਾਸ ਨੂੰ ਆਪਣੇ ਪਰਿਵਾਰਾਂ ਵਿਚ ਸਾਂਝਾ ਕਰੋ ਅਤੇ ਹੋਰਨਾਂ ਨੂੰ ਵੀ ਪੜ੍ਹਨ ਅਤੇ ਦੇਖਣ ਲਈ ਭੇਜੋ ਜੀ।

*📜 ਅੱਜ ਦੇ ਦਿਨ ਦਾ ਇਤਿਹਾਸ: ਗੁਰੂ ਜੀ ਦਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ📜*

✉ ਵਜ਼ੀਰ ਖ਼ਾਨ ਦੁਆਰਾ ਭੇਜੇ ਗਏ ਪੈਗ਼ਾਮ ਨਾਲ ਪਹਾੜੀ ਰਾਜਿਆਂ ਅਤੇ ਮੁਗਲਾਂ ਵਿਚ ਸਮਝੌਤਾ ਹੋਣ ਉਪਰੰਤ ਉਨ੍ਹਾਂ ਨੇ ਰਲ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ 🕌 ਤੇ ਧਾਵਾ ਬੋਲ ਦਿੱਤਾ ਸੀ ਅਤੇ ਜੰਗ ⚔ਚੱਲ ਰਹੀ ਸੀ।

⏳ ੬ ਮਹੀਨੇ ਬੀਤ ਗਏ, ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਵਿਚ ਬਿਮਾਰੀ 😷 ਫੈਲਣ ਲੱਗ ਗਈ।

🕌 ਕਿਲ੍ਹੇ ਵਿਚ ਰਹਿ ਰਹੇ ਸਿੰਘਾਂ ਕੋਲ ਵੀ ਖਾਣ-ਪੀਣ ਦਾ ਸਮਾਨ ਮੁੱਕਣ ਲੱਗਾ। ਅੱਤ ਦੀ ਸਰਦੀ ਵਿਚ ਉਨ੍ਹਾਂ ਕੋਲ ਜ਼ਰੂਰਤ ਦਾ ਸਮਾਨ ਵੀ ਥੋੜ੍ਹਾ ਰਹਿ ਗਿਆ। ⚠

👳‍♀👳‍♀ਇਸ ਔਖੇ ਸਮੇਂ ਦੌਰਾਨ ੪੦ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਦਿਤਾ ਕਿ *’ਅਸੀਂ ਤੁਹਾਡੇ ਸਿੱਖ ਨਹੀਂ, ਤੁਸੀ ਸਾਡੇ ਗੁਰੂ ਨਹੀਂ’* ਅਤੇ ਕਿਲ੍ਹਾ ਛੱਡ ਕੇ ਚਲੇ ਗਏ।

🗓 ਅੱਜ ਦੇ ਦਿਨ, ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ 📝 ਭੇਜਿਆ ਕਿ ਜੇਕਰ ਸਿੱਖ ਚੁੱਪ-ਚਾਪ ਅਨੰਦਪੁਰ ਸਾਹਿਬ ਦਾ ਕਿਲ੍ਹਾ 🕌 ਖ਼ਾਲੀ ਕਰ ਦੇਣ ਤਾਂ ਪਹਾੜੀ ਰਾਜੇ ਅਤੇ ਮੁਗ਼ਲ ਸੈਨਾ ਉਨ੍ਹਾਂ ਤੇ ਹਮਲਾ ਨਹੀਂ ਕਰੇਗੀ। ਆਪਣੇ ਵਾਅਦਿਆਂ ਦਾ ਭਰੋਸਾ ਦਿਵਾਉਣ ਲਈ ਮੁਗਲਾਂ ਅਤੇ ਹਿੰਦੂ ਰਾਜਿਆਂ ਨੇ ਕੁਰਾਨ 📗ਅਤੇ ਗਊ 🐮 ਦੀਆਂ ਕਸਮਾਂ ਵੀ ਖਾਧੀਆਂ।

⛳ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮੁਗਲ ਅਤੇ ਹਿੰਦੂ ਰਾਜਿਆਂ ਦੀ ਮਾੜੀ ਨੀਅਤ ਦੇ ਜਾਣੂ ਸਨ ਪਰ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਸ਼ਾਂਤੀ ਨਾਲ ਕਿਲ੍ਹਾ ਖ਼ਾਲੀ ਕਰ ਦੇਣ ਦਾ ਪ੍ਰਸਤਾਵ ਪਰਵਾਨ ਕਰ ਲਿਆ।

⛳ ਇਸ ਦੌਰਾਨ ਛੋਟੇ ਸਾਹਿਬਜ਼ਾਦੇ👳🏻‍♂ ਬਾਬਾ ਜ਼ੋਰਾਵਰ ਸਿੰਘ ਜੀ ਅਤੇ 👳🏻‍♂ ਬਾਬਾ ਫ਼ਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੰਘਾਂ ਦੇ ਜਥੇ ਨਾਲ ਅਤੇ ਵੱਡੇ ਸਾਹਿਬਜ਼ਾਦੇ ਸਾਰੇ ਸਿੰਘਾਂ ਦੇ ਪਿੱਛੇ-ਪਿੱਛੇ ਜੱਥੇ ਦੀ ਰਾਖੀ ਕਰਦੇ ਚੱਲ ਪਏ। 🏹

🤴ਵਜ਼ੀਰ ਖ਼ਾਨ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਅਤੇ ਸਿੰਘ ਕਿਲ੍ਹਾ ਖ਼ਾਲੀ ਕਰ ਕੇ ਜਾ ਰਹੇ ਨੇ ਤਾਂ ਉਸਨੇ ਆਪਣੀਆਂ ਸਾਰੀਆਂ ਕਸਮਾਂ ਤੋੜ 🙅‍♂ ਦਿੱਤੀਆਂ ਅਤੇ ਪਿੱਛੋਂ ਸਿੰਘਾਂ ਤੇ ਹਮਲਾ 🗡 ਬੋਲ ਦਿੱਤਾ।

⛳ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘ ਸ਼ਾਤੀ ਅਤੇ ਦ੍ਰਿੜ੍ਹਤਾ 🏳 ਦੇ ਪੂਰਕ ਸਨ। ਉਨ੍ਹਾਂ ੬ ਮਹੀਨੇ ਬਹੁਤ ਔਖਾ ਸਮਾਂ ਗੁਜ਼ਾਰਿਆ ਪਰ ਆਪਣੇ ਧਰਮ ਵਿਚ ਅਡੋਲ ਰਹੇ। ਵਜ਼ੀਰ ਖ਼ਾਨ ਅਤੇ ਹਿੰਦੂ ਰਾਜਿਆਂ ਦੀਆਂ ਧਰਮੀ ਕਸਮਾਂ ਤੇ ਭਰੋਸਾ ਕੀਤਾ ਅਤੇ ਬਿਨਾਂ ਕੁਝ ਕਹੇ ਕਿਲ੍ਹਾ ਖ਼ਾਲੀ ਕਰ ਦਿਤਾ।

🙏ਆਓ ਅੱਜ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੰਘਾਂ ਵਾਂਗ ਸ਼ਾਂਤੀ ਅਤੇ ਦ੍ਰਿੜ੍ਹਤਾ ਨਾਲ ਜੀਵਨ ਬਿਤਾਉੰਦਿਆਂ ਘਰਾਂ ਦੇ ਸੁੱਖ ਅਰਾਮ ਛੱਡ ਕੇ ਗੁਰੂ ਕੌਮ ਦੀ ਚੜ੍ਹਦੀ ਕਲਾ ਹਿੱਤ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਬਰ ਤਿਆਰ ਰਹਾਂਗੇ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।🏵

🗓 ਅੱਜ ਦੇ ਦਿਨ ਦੇ ਇਤਿਹਾਸ ਦਾ ਕਲਿੱਪ ਦੇਖੋ ਜੀ:👇👇

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

📱 *+91-82880-10531/32*

📧 *atampargas@gmail.com*

🖥 *www.atampargas.org*

🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*

Categories
ਸਿੱਖ ਿੲਤਿਹਾਸ

⛳ *ਨਿੱਕੀਆਂ ਜ਼ਿੰਦਾ ਵੱਡਾ ਸਾਕਾ – ਗੌਰਵਮਈ ਸ਼ਹੀਦੀ ਸਾਕੇ ਦਾ ਦੂਸਰਾ ਦਿਨ*

⛳ *ਨਿੱਕੀਆਂ ਜ਼ਿੰਦਾ ਵੱਡਾ ਸਾਕਾ – ਗੌਰਵਮਈ ਸ਼ਹੀਦੀ ਸਾਕੇ ਦਾ ਦੂਸਰਾ ਦਿਨ*

*📜 ਅੱਜ ਦੇ ਦਿਨ ਦਾ ਇਤਿਹਾਸ📜*

*ਮਿਤੀ: 22 ਦਸੰਬਰ, 2018*

🗓 ਅੱਜ ਦੇ ਦਿਨ, ਸਿੱਖਾਂ ਅਤੇ ਜ਼ਾਲਮ ਹਾਕਮਾਂ (ਮੁਗਲ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ) ਵਿਚਕਾਰ ਭਿਆਨਕ ⚔ਯੁੱਧ ਹੋਇਆ।ਇਸ ਯੁੱਧ ਦੌਰਾਨ ਹਨੇਰੀ🗺, ਮੀਂਹ🌧 ਅਤੇ ਝੱਖੜ ਝੁੱਲ ਰਹੇ ਸੀ ਅਤੇ ਸਰਸਾ ਨਦੀ🌪 ਦਾ ਪਾਣੀ 🌊 ਠਾਠਾਂ ਮਾਰ ਰਿਹਾ ਸੀ। ਇਸ ਸਮੇਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ। ਇਸ ਕਠਿਨ ਸਮੇਂ⏰ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ 🎼 ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

🔸 ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਨਾਲ ਲੈ ਕੇ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਵੱਲ ਨੂੰ ਚਲੇ ਗਏ ।

🔸ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ।

🔸ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ) ਚਾਲ਼ੀ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ 🏇 ਚਲੇ ਗਏ।

🔸ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਮੁਸੀਬਤਾਂ ਦੇ ਸਮੇਂ ਵੀ ਸਾਨੂੰ ਨਿਤਨੇਮ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।

📹 ਇਸ ਸੰਦਰਭ ਵਿਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੀਡਿਓ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ। ਅੱਜ ਦੇ ਇਤਿਹਾਸ ਦਾ ਕਲਿੱਪ ਦੇਖੋ ਜੀ :👇👇👇

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

📱 *+91-82880-10531/32*

📧 *atampargas@gmail.com*

🖥 *www.atampargas.org*

🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*