⛳ *ਨਿੱਕੀਆਂ ਜ਼ਿੰਦਾ ਵੱਡਾ ਸਾਕਾ – ਗੌਰਵਮਈ ਸ਼ਹੀਦੀ ਸਾਕੇ ਦਾ ਦੂਸਰਾ ਦਿਨ*

⛳ *ਨਿੱਕੀਆਂ ਜ਼ਿੰਦਾ ਵੱਡਾ ਸਾਕਾ – ਗੌਰਵਮਈ ਸ਼ਹੀਦੀ ਸਾਕੇ ਦਾ ਦੂਸਰਾ ਦਿਨ*

*📜 ਅੱਜ ਦੇ ਦਿਨ ਦਾ ਇਤਿਹਾਸ📜*

*ਮਿਤੀ: 22 ਦਸੰਬਰ, 2018*

🗓 ਅੱਜ ਦੇ ਦਿਨ, ਸਿੱਖਾਂ ਅਤੇ ਜ਼ਾਲਮ ਹਾਕਮਾਂ (ਮੁਗਲ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ) ਵਿਚਕਾਰ ਭਿਆਨਕ ⚔ਯੁੱਧ ਹੋਇਆ।ਇਸ ਯੁੱਧ ਦੌਰਾਨ ਹਨੇਰੀ🗺, ਮੀਂਹ🌧 ਅਤੇ ਝੱਖੜ ਝੁੱਲ ਰਹੇ ਸੀ ਅਤੇ ਸਰਸਾ ਨਦੀ🌪 ਦਾ ਪਾਣੀ 🌊 ਠਾਠਾਂ ਮਾਰ ਰਿਹਾ ਸੀ। ਇਸ ਸਮੇਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ। ਇਸ ਕਠਿਨ ਸਮੇਂ⏰ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ 🎼 ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

🔸 ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਨਾਲ ਲੈ ਕੇ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਵੱਲ ਨੂੰ ਚਲੇ ਗਏ ।

🔸ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ।

🔸ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ) ਚਾਲ਼ੀ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ 🏇 ਚਲੇ ਗਏ।

🔸ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਮੁਸੀਬਤਾਂ ਦੇ ਸਮੇਂ ਵੀ ਸਾਨੂੰ ਨਿਤਨੇਮ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।

📹 ਇਸ ਸੰਦਰਭ ਵਿਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੀਡਿਓ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ। ਅੱਜ ਦੇ ਇਤਿਹਾਸ ਦਾ ਕਲਿੱਪ ਦੇਖੋ ਜੀ :👇👇👇

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

📱 *+91-82880-10531/32*

📧 *atampargas@gmail.com*

🖥 *www.atampargas.org*

🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*