*ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ : ਗੌਰਵਮਈ ਸ਼ਹੀਦੀ ਸਾਕੇ ਦਾ ਤੀਜਾ ਦਿਨ*

*ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ : ਗੌਰਵਮਈ ਸ਼ਹੀਦੀ ਸਾਕੇ ਦਾ ਤੀਜਾ ਦਿਨ*

* ਅੱਜ ਦੇ ਦਿਨ ਦਾ ਇਤਿਹਾਸ*

*ਮਿਤੀ: 23 ਦਸੰਬਰ, 2018*

ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ), ਪੰਜ ਪਿਆਰਿਆਂ ਵਿਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਚਮਕੌਰ ਸਾਹਿਬ ਦੇ ਜੰਗ ਵਿਚ ਸ਼ਹੀਦ ਹੋ ਗਏ। ਅੱਜ ਦੀ ਇਸ ਜੰਗ ਵਿਚ ਭਾਈ ਜੀਵਨ ਸਿੰਘ ਜੀ ਰੰਗਰੇਟਾ ਵੀ ਹੋਰਨਾਂ ਸਿੰਘਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਕਰ ਗਏ।

ਅੱਜ ਘਮਸਾਨ ਦੇ ਯੁੱਧ ਉਪਰੰਤ, ਗੁਰੂ ਜੀ ਨੇ ਅਗਲੀ ਸਵੇਰ ਖੁਦ ਜੰਗ ਦੇ ਮੈਦਾਨ ਵਿਚ ਨਿਤਰਨ ਦਾ ਫੈ਼ਸਲਾ ਲਿਆ।

ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਗੁਰੂ ਜੀ ਦੇ ਇਸ ਫੈ਼ਸਲੇ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਜੀ ਨੂੰ ਖ਼ਾਲਸੇ ਦੀ ਇੱਛਾ ਮੁਤਾਬਕ ਗੜ੍ਹੀ ਛੱਡ ਕੇ ਜਾਣ ਦੀ ਬੇਨਤੀ ਕੀਤੀ।

ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਿਖੇ ਉਸ ਦੇ ਘਰ ਪੰਹੁਚ ਗਏ। ਰਾਤ ਨੂੰ ਗੰਗੂ ਬ੍ਰਾਹਮਣ ਨੇ ਮਾਤਾ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ।

ਆਓ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੀ ਪਾਏ ਪੂਰਨਿਆਂ ਤੇ ਚੱਲਣ ਦੇ ਸਮਰੱਥ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਇਹੀ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਸੰਦਰਭ ਵਿਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੀਡਿਓ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ। ਅੱਜ ਦੇ ਇਤਿਹਾਸ ਦਾ ਵੀਡੀਓ ਕਲਿੱਪ ਦੇਖੋ ਜੀ :

*ਜੀਵੀਏ ਗੁਰਬਾਣੀ ਨਾਲ ਲਹਿਰ*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

*+91-82880-10531/32*

*atampargas@gmail.com*

*www.atampargas.org*

*99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*