*⛳ਨਿੱਕੀਆਂ ਜ਼ਿੰਦਾਂ ਵੱਡਾ ਸਾਕਾ ⛳* ਗੌਰਵਮਈ ਸ਼ਹੀਦੀ ਸਾਕੇ ਦਾ ਪੰਜਵਾਂ ਦਿਨ

*⛳ਨਿੱਕੀਆਂ ਜ਼ਿੰਦਾਂ ਵੱਡਾ ਸਾਕਾ ⛳*

ਗੌਰਵਮਈ ਸ਼ਹੀਦੀ ਸਾਕੇ ਦਾ ਪੰਜਵਾਂ ਦਿਨ

*📜 ਅੱਜ ਦੇ ਦਿਨ ਦਾ ਇਤਿਹਾਸ📜*

*ਮਿਤੀ: ੧੦ ਪੋਹ (25 ਦਸੰਬਰ, 2018)*

🗓 ਅੱਜ ਦੇ ਦਿਨ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਸਦਕਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹਿੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ।

🔸ਅੱਜ ਦੀ ਰਾਤ 🌌 ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਸੂਬਾ ਸਰਹਿੰਦ ਦੀ ਕੈਦ ਵਿਚ ਠੰਢੇ ਬੁਰਜ ਵਿਚ ਬਤੀਤ ਕਰਦਿਆਂ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

🔸 ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ 🥛 ਪਿਲਾਉਣ ਦੀ ਮਹਾਨ ਸੇਵਾ ਕੀਤੀ।

🙏 ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਔਖੇ ਹਾਲਾਤਾਂ ਵਿਚ ਵੀ ਘਬਰਾਈਆਂ ਜਾਂ ਡਰੀਆਂ ਨਹੀਂ ਸਗੋਂ ਉਨ੍ਹਾਂ ਨੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਸੇ ਤਰ੍ਹਾਂ ਸਾਨੂੰ ਵੀ ਹਰ ਹਾਲਾਤ ਵਿਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ।

📹 ਇਸ ਸੰਦਰਭ ਵਿਚ ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੀਡਿਓ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ। ਅੱਜ ਦੇ ਇਤਿਹਾਸ ਦਾ ਕਲਿੱਪ ਦੇਖੋ ਜੀ :👇👇👇

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

📱 *+91-82880-10531/32*

📧 *atampargas@gmail.com*

🖥 *www.atampargas.org*

🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*